"इतिहास - दृष्टि बदल चुकी है...इसलिए इतिहास भी बदल रहा है...दृश्य बदल रहे हैं ....स्वागत कीजिए ...जो नहीं दिख रहा था...वो दिखने लगा है...भारी उथल - पुथल है...मानों इतिहास में भूकंप आ गया हो...धूल के आवरण हट रहे हैं...स्वर्णिम इतिहास सामने आ रहा है...इतिहास की दबी - कुचली जनता अपना स्वर्णिम इतिहास पाकर गौरवान्वित है। इतिहास के इस नए नज़रिए को बधाई!" - डॉ राजेंद्र प्रसाद सिंह


ਮੇਘ ਜਨ ਸਮੁਦਾਇਆਂ ਦੀਆਂ ਦੇਹੁਰੀਆਂ (हिंदी अनुवाद सहित)

ਮੇਘ ਜਨ ਸਮੁਦਾਇਆਂ ਦੀਆਂ ਦੇਹੁਰੀਆਂ
                                                                               ਡਾ ਧਿਆਨ ਸਿੰਘ ਭਗਤ,
                                                                                               ਕਪੂਰਥਲਾ।
                                                                                          9914916660
                                                             
ਪੰਜਾਬ/ਭਾਰਤ ਦੇ ਮੇਘ (ਕਬੀਰ ਪੰਥੀ), ਸਮਾਜ ਦੀ ਮੂਲ ਧਾਰਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਨ ਜਾਤੀ ਪੱਧਰ ਤੇ ਸਨ। ਜਨ ਜਾਤੀਆਂ ਦੇ ਧਾਰਮਿਕ ਸਵਰੂਪ (ਰੀਤੀ ਰਿਵਾਜ) ਦੇ ਬਾਰੇ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਖੋਜ ਪੂਰਨ ਲੇਖ ਲਿਖੇ ਹਨ। ਨਿਰਵਿਵਾਦ ਰੂਪ ਵਿੱਚ ਕਿਹਾ ਜਾਵੇ ਤਾਂ ਜਨ ਜਾਤੀ ਲੋਕਾਂ ਦਾ ਧਰਮ ਆਦਮ ਜਾਦੂਈ ਪ੍ਰਕਾਰ ਦਾ ਹੁੰਦਾ ਹੈ। ਉਹਨਾਂ ਕੋਲ ਕੋਈ ਪ੍ਰਮਾਤਮਾ ਨਹੀਂ ਹੁੰਦਾ। ਕੋਈ ਭਗਤੀ ਨਹੀਂ ਹੁੰਦੀ। ਉਹ ਕਿਸੇ ਉਚ ਸੱਤਾ ਤੋਂ ਕੁਝ ਪਾਉਣ ਦੇ ਲਈ ਇਕੱਠੇ ਹੋ ਕੇ ਨਿਮ੍ਰ ਤੇ ਆਦਰਯੋਗ (ਵਿਨੀਤ) ਪ੍ਰਾਰਥਨਾਵਾਂ ਨਹੀਂ ਕਰਦੇ। ਬਲਕਿ ਜਾਦੂ ਮਈ ਢੰਗ ਨਾਲ ਕਰਮ ਕਾਂਡ ਕਰਕੇ ਉਹ ਆਪਣੀ ਇੱਛਾ ਪੂਰਤੀ ਕਰਨ ਲਈ ਪ੍ਰਕ੍ਰਿਤਿਕ ਅਤੇ ਅਪ੍ਰਕ੍ਰਿਤਿਕ ਸ਼ਕਤੀਆਂ ਦੇ ਲਈ ਕਿਰਿਆਸ਼ੀਲ ਹੁੰਦੇ ਹਨ। ਉਹ ਲੋਕ ਸਮੂਹਿਕ ਕਰਮ ਕਾਂਡ ਕਰਦੇ ਹਨ। ਜਿਹੜੇ ਸਾਰਿਆਂ ਦੇ ਹਿੱਤ ਲਈ ਕੀਤੇ ਜਾਂਦੇ ਹਨ। ਨਿੱਜੀ ਸੰਪਤੀ ਦੀ ਮਾਲਕੀ ਉਭਰਨ (ਪੈਦਾ) ਤੋਂ ਪਹਿਲਾਂ ਤੱਕ ਮਨੁੱਖੀ ਸਮਾਜ ਆਪਣੇ ਅਤੇ ਬੇਗਾਨੇ ਵਿੱਚ ਵੰਡਿਆਂ ਹੋਇਆ ਨਹੀਂ ਹੁੰਦਾ।
ਪੰਜਾਬ/ਭਾਰਤ ਦੇ ਮੇਘਾਂ ਦਾ ਵੀ ਆਦਿ ਧਰਮ ਦਾ ਸਵਰੂਪ ਇਸ ਤੋਂ ਵੱਖ ਨਹੀਂ ਰਿਹਾ। ਮੌਜੂਦਾ ਸਮੇਂ ਵਿੱਚ ਮੇਘਾਂ (ਕਬੀਰ ਪੰਥੀਆਂ) ਦਾ ਅਧਿਐਨ ਕਰਦੇ ਹੋਏ ਸਾਨੂੰ ਉਹਨਾਂ ਦੇ ਧਾਰਮਿਕ ਦ੍ਰਿਸ਼ਟੀਕੋਣ ਦਾ ਅਧਿਐਨ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਵਿੱਚ ਇਕ ਪਾਸੇ ਆਦਿ ਧਰਮ ਦੀਆਂ ਜੜ੍ਹਾਂ ਮੌਜੂਦ ਹਨ ਤਾਂ ਦੂਜੇ ਪਾਸੇ ਉਹ ਮੂਲ ਧਾਰਾ ਦੇ ਧਰਮਾਂ ਨੂੰ ਅਪਣਾਉਂਦੇ (ਧਾਰਨ ਕਰਦੇ) ਹੋਏ ਧਾਰਮਿਕ ਸੰਸਥਾਨਾਂ ਦਾ ਨਿਰਮਾਣ ਕਰਦੇ ਆ ਰਹੇ ਹਨ। ਗੌਰ ਕਰਨਯੋਗ ਹੈ ਕਿ ਮਨੁੱਖੀ ਸਮਾਜ ਦੇ ਸਾਰੇ ਸਮੁਦਾਇਆਂ ਵਿੱਚ ਜਨ ਜਾਤੀ ਧਰਮ ਦੇ ਅਵਸ਼ੇਸ਼ (ਰਹਿੰਦ ਖੂੰਹਦ) ਵੇਖੇ ਜਾ ਸਕਦੇ ਹਨ। ਪ੍ਰੰਤੂ ਪੰਜਾਬ ਦੇ ਮੇਘ ਕਬੀਰ ਪੰਥੀ ਅਜੇ ਵੀ ਸ਼ੁਰੂਆਤ ਦੇ ਦੌਰ ਵਿੱਚੋਂ ਲੰਘ ਰਹੇ ਹਨ। ਸਾਨੂੰ ਪਤਾ ਹੈ ਕਿ ਬ੍ਰਿਟਿਸ਼ ਸੱਤਾ ਦੇ ਕਾਲ ਵਿੱਚ 19ਵੀਂ ਸ਼ਤਾਬਦੀ ਦੇ ਅੱਧ ਤੋਂ ਬਾਅਦ ਇਹਨਾਂ ਨੂੰ ਅਨੇਕ ਕਾਰਨਾਂ ਕਰਕੇ ਮੂਲ ਧਾਰਾ ਦੇ ਧਰਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ। ਅਸੀਂ ਇਸ ਸਮੇਂ ਤੋਂ ਅੱਗੇ ਮੇਘਾਂ ਦੇ ਧਾਰਮਿਕ ਸਵਰੂਪ ਦਾ ਅਧਿਐਨ ਕਰਨ ਜਾ ਰਹੇ ਹਾਂ।
ਜਿਵੇਂ ਕਿ ਸਾਨੂਂ ਪਤਾ ਹੈ ਪੰਜਾਬ ਦੇ ਕਬੀਰ ਪੰਥੀਆਂ ਦਾ ਮੂਲ ਖੇਤਰ ਜੰਮੂ ਦਾ ਨੀਮ ਪਹਾੜੀ ਖੇਤਰ ਹੈ। ਉਥੇ ਇਕ ਮੇਘ ਜਨ ਜਾਤੀ ਪ੍ਰਾਚੀਨ ਸਮੇਂ ਤੋਂ ਨਿਵਾਸ ਕਰਦੀ ਆ ਰਹੀ ਸੀ। ਇਹਨਾਂ ਦੇ ਪ੍ਰਾਚੀਨ ਧਰਮ ਦੇ ਬਾਰੇ ਵਿੱਚ ਜਿਹੜੀ ਖੋਜ ਕੀਤੀ ਗਈ ਹੈ ਉਸ ਦੇ ਅਨੁਸਾਰ ਅੱਜ ਉਹਨਾਂ ਦੇ ਪ੍ਰਾਚੀਨ ਧਰਮ ਸਥਾਨਾਂ ਨੂੰ ਦੇਹੁਰੀਆਂ ਕਿਹਾ ਜਾਂਦਾ ਹੈ। ਦੇਖਣ ਵਾਲੀ ਗੱਲ ਹੈ ਕਿ ਇਸ ਮੇਘ ਕਬੀਲੇ ਦੇ ਅਲੱਗ ਅਲੱਗ ਗੋਤਰਾਂ ਦੇ ਸਮੁਦਾਇਆਂ ਦੀਆਂ ਅਲੱਗ ਅਲੱਗ ਦੇਹੁਰੀਆਂ ਹਨ। ਦੇਹੁਰੀ ਇਕ ਧਾਰਮਿਕ ਅਸਥਾਨ ਨੂੰ ਕਿਹਾ ਜਾਂਦਾ ਹੈ। ਜਿਥੇ ਲੋਕ ਆਪਣੇ ਧਾਰਮਿਕ ਕਰਮ ਕਾਂਡ ਸੰਪੰਨ ਕਰਦੇ ਹਨ। ਇਹ ਦੇਹੁਰੀਆਂ ਉਸੇ ਤਰ੍ਹਾਂ ਪ੍ਰਚਲਿਤ ਹੋ ਰਹੀਆਂ ਹਨ ਜਿਵੇਂ ਪੰਜਾਬ ਦੇ ਦੂਸਰੇ ਖੇਤਰਾਂ ਵਿੱਚ ਹੋਰਨਾਂ ਜਾਤ ਬਿਰਾਦਰੀਆਂ ਵਿੱਚ 'ਜਠੇਰਿਆਂ' ਦੇ ਅਸਥਾਨ ਪ੍ਰਚਲਿਤ ਹਨ।
ਪੰਜਾਬ ਦੇ ਮੇਘ ਜਾਤੀ ਦੇ ਲੋਕਾਂ ਦੀਆਂ ਲਗਭਗ ਸਾਰੀਆਂ ਦੇਹੁਰੀਆਂ ਅਤੇ ਦੇਹੁਰੇ ਜੰਮੂ ਖੇਤਰ ਵਿੱਚ ਹੀ ਹਨ। ਪੰਜਾਬ ਵਿੱਚ ਇਕ ਦੋ ਸਥਾਨਾਂ ਤੇ ਦੇਹੁਰੀਆਂ ਬਣਾਈਆਂ ਹਨ। ਜਿਹੜੀਆਂ ਜੰਮੂ ਦੀਆਂ ਦੇਹੁਰੀਆਂ ਉੱਤੋਂ ਹੀ ਕੁਝ ਮਿੱਟੀ ਜਾਂ ਪੱਥਰ ਲਿਆ ਕੇ ਇਥੇ ਇਹਨਾਂ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਦੇ ਮੇਘ ਜਾਤੀ ਦੇ ਕਬੀਰ ਪੰਥੀ ਲੋਕ ਆਪਣੇ ਕਰਮ ਕਾਂਡ ਕਰਨ ਦੇ ਲਈ ਇਹਨਾਂ ਦੇਹੁਰੀਆਂ ਤੇ ਜਾਂਦੇ ਹਨ ਜੋ ਹਰੇਕ ਜਾਤੀ ਦੀ ਵੱਖ ਵੱਖ ਅਤੇ ਆਪੋ ਆਪਣੀ ਹੁੰਦੀ ਹੈ। ਇਹਨਾਂ ਦੇਹੁਰੀਆਂ ਤੇ ਸਾਲ ਵਿੱਚ ਦੋ ਵਾਰ ਦੁਸਹਿਰਾ ਅਤੇ ਜੂਨ ਮਹੀਨੇ ਵਿੱਚ ਮੇਲਾ ਲਗਦਾ ਹੈ। ਜਿਸ ਨੂੰ 'ਮੇਲ' ਕਿਹਾ ਜਾਂਦਾ ਹੈ। ਹਰੇਕ ਜਾਤੀ ਆਪੋ ਆਪਣੀ ਦੇਹੁਰੀ ਉੱਤੇ ਇਕੱਠੀ ਹੁੰਦੀ ਹੈ। ਜਿਥੇ ਉਹ ਆਪਣੇ 'ਸ਼ਰੀਕੇ' ਭਾਵ ਆਪਣੀ ਜਾਤ ਦੇ ਦੂਸਰੇ ਲੋਕਾਂ ਨਾਲ ਮਿਲ ਕੇ ਬੈਠਦੇ ਹਨ। ਇਹਨਾਂ ਮੇਘ ਲੋਕਾਂ ਦੀਆਂ ਕੁਝ ਦੇਹੁਰੀਆਂ ਜੰਮੂ ਦੇ ਆਸ ਪਾਸ ਦੇ ਛੋਟੇ ਛੋਟੇ ਪਿੰਡਾਂ ਵਿੱਚ ਹਨ ਅਤੇ ਕੁਝ ਦੇਹੁਰੀਆਂ 'ਝਿੜੀ' ਵਿੱਚ ਵੀ ਹਨ। 'ਝਿੜੀ' ਅਤੇ 'ਬਾਵੇ' ਤਲਾਅ ਵਿੱਚ ਦੇਹੁਰੀਆਂ ਦੀ ਗਿਣਤੀ ਕਾਫੀ ਜਿਆਦਾ ਹੈ।
ਜੰਮੂ ਵਿੱਚ ਜ਼ਿਆਦਾਤਰ ਦੇਹੁਰੀਆਂ ਪਿੰਡਾਂ ਦੇ ਖੇਤਾਂ ਵਿੱਚ ਬਣੀਆਂ ਹੋਈਆਂ ਹਨ। ਕਈ ਥਾਂਵਾਂ ਤੇ ਇਹਨਾਂ ਤੱਕ ਪੁੱਜਣ ਦਾ ਰਾਹ ਤੱਕ ਨਹੀਂ ਹੁੰਦਾ। ਖੇਤਾਂ ਦੀਆਂ ਵੱਟਾਂ ਤੇ ਚੱਲ ਕੇ ਹੀ ਦੇਹੁਰੀਆਂ ਤੱਕ ਪੁੱਜਿਆ ਜਾਂਦਾ ਹੈ। ਵੇਖਣ ਵਿੱਚ ਇਹ ਵੀ ਆਇਆ ਹੈ ਕਿ ਕੁਝ ਦੇਹੁਰੀਆਂ ਦਾ ਸਥਾਨ ਜੰਗਲ ਵਰਗਾ ਦਿਖਾਈ ਦਿੰਦਾ ਹੈ। ਉਥੇ ਦਰਖਤ ਅਤੇ ਝਾੜੀਆਂ ਹੁੰਦੀਆਂ ਹਨ। ਜਿੰਨਾਂ ਨੂੰ ਬਾਗ ਕਿਹਾ ਜਾਂਦਾ ਹੈ। ਕੁਝ ਸਥਾਨਾਂ ਤੇ ਹੁਣ ਇਹਨਾਂ ਬਾਗਾਂ ਨੂੰ ਕੱਟ ਕੇ ਸਫਾਈ ਕਰ ਦਿੱਤੀ ਗਈ ਹੈ ਤੇ ਦੇਹੁਰੀਆਂ ਨੂੰ ਚੰਗੀ ਤਰ੍ਹਾਂ ਨਾਲ ਬਣਾਇਆ ਜਾ ਰਿਹਾ ਹੈ। ਪਰ ਪਹਿਲੇ ਇਹ ਜ਼ਿਆਦਾਤਰ ਕੱਚੀ ਮਿੱਟੀ ਦੀਆਂ ਅਤੇ ਬਹੁਤ ਛੋਟੀਆਂ ਬਣੀਆਂ ਹੁੰਦੀਆਂ ਸਨ।
ਇਹਨਾਂ ਦੇਹੁਰੀਆਂ ਦੇ ਮੌਖਿਕ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਦੇਹੁਰੀਆਂ 'ਸ਼ਹੀਦਾਂ' ਅਤੇ 'ਸੱਤੀ' ਦੀ ਨਿਸ਼ਾਨੀ ਹੈ। ਜਿਸ ਨੂੰ ਕਿਸੇ ਉਚੀ ਜਾਤ ਵਾਲੇ ਨੇ ਕਤਲ ਕਰ ਦਿੱਤਾ। ਉਸ ਨੂੰ ਸ਼ਹੀਦ ਕਿਹਾ ਗਿਆ ਅਤੇ ਜਦੋਂ ਉਸ ਦੀ ਮੌਤ ਦੀ ਸੂਚਨਾ ਉਹਨਾਂ ਦੇ ਘਰ ਪਹੁੰਚੀ ਤਾਂ ਉਸ ਦੀ ਪਤਨੀ ਨੇ ਜਾਂ ਭੈਣ ਨੇ ਇਹ ਸੂਚਨਾ ਸੁਣ ਕੇ ਆਤਮ ਹੱਤਿਆ ਕਰ ਲਈ (ਸਤੀ ਹੋ ਗਈ)। ਉਹਨਾਂ ਦੀ ਯਾਦ ਵਿੱਚ ਇਹਨਾਂ ਲੋਕਾਂ ਨੇ ਕੁਝ ਪੱਥਰ ਜਾਂ 'ਪਿੰਡੀ' ਰੂਪੀ ਕੁਝ ਪੱਥਰ ਬਣਵਾ ਕੇ ਲਗਾ ਦਿੱਤੇ ਹਨ ਤੇ ਉਹਨਾਂ ਦੀ ਪੂਜਾ ਕਰਨ ਲੱਗੇ ਹਨ। ਕੁਝ ਸਥਾਨਾਂ ਤੇ ਪਤਨੀ ਦੀ ਬਜਾਏ ਭੈਣ ਵੀ ਸਤੀ ਹੋਈ ਹੋਵੇਗੀ। ਇਸ ਲਈ ਕੁਝ ਸਥਾਨਾਂ ਨੂੰ 'ਬੂ' ਦੀ ਦੇਹੁਰੀ (ਬੂ ਦੀ ਦੇਹੁਰੀ ਤੋਂ ਭਾਵ ਹੁੰਦਾ ਹੈ ਕਿ ਵੱਡੀ ਭੈਣ ਨੂੰ ਉਥੇ ਬੂ ਕਿਹਾ ਜਾਂਦਾ ਹੈ) ਵੀ ਕਿਹਾ ਜਾਂਦਾ ਹੈ।
ਮੇਘ ਸਮਾਜ ਵਿੱਚ ਕਦੇ ਵੀ ਰਾਜਪੂਤ ਸਮਾਜ ਵਾਂਗ ਔਰਤ ਦੇ 'ਸਤੀ' ਹੋਣ ਦਾ ਪ੍ਰਚਲਨ ਨਹੀਂ ਰਿਹਾ। ਨਾ ਹੀ ਵਿਧਵਾ ਵਿਆਹ ਦੀ ਕਦੇ ਮਨਾਹੀ ਰਹੀ ਹੈ । ਇਸ ਲਈ ਇਹ ਦੇਹੁਰੀਆਂ ਉਹਨਾਂ ਲੋਕਾਂ ਦੀਆਂ ਹਨ ਜੋ ਸੱਚ ਲਈ ਲੜਦੇ ਹੋਏ ਸ਼ਹੀਦ ਹੋਏ ਹਨ। ਜੋ ਸੱਚ ਤੇ ਖੜੇ ਸਨ। ਇਸੇ ਹਿਸਾਬ ਨਾਲ ਇਹਨਾਂ ਨੂੰ ਸੱਚ/ਸਤੀ ਦੀ ਦੇਹੁਰੀ ਕਿਹਾ ਜਾਂਦਾ ਹੈ। ਇਹ ਪਤੀ ਪ੍ਰੇਮ ਨੂੰ ਜਾਂ ਭਰਾ ਨਾਲ ਲਗਾਉ ਵੀ ਦਰਸਾਉਂਦਾ ਹੈ।  
ਜ਼ਿਆਦਾਤਰ ਦੇਹੁਰੀਆਂ ਇੰਨੀਆਂ ਛੋਟੀਆਂ ਹੁੰਦੀਆਂ ਹਨ ਕਿ ਇਹਨਾਂ ਦੇ ਅੰਦਰ ਬੈਠਣਾ, ਖੜੇ ਹੋਣਾ ਸੰਭਵ ਨਹੀਂ ਜਾਪਦਾ। ਇਸ ਦੇ ਅੰਦਰ ਬੈਠਣਾ ਬੜਾ ਔਖਾ ਕੰਮ ਹੈ। ਦੇਹੁਰੀ ਦੇ ਅੰਦਰ ਜਿਹੜੀ 'ਪਿੰਡੀ' ਹੁੰਦੀ ਹੈ ਉਸ ਨੂੰ ਇਹ ਲੋਕ 'ਸਥਾਨ' ਜਾਂ ਸ਼ਕਤੀ ਪੀਠ ਵੀ ਕਹਿੰਦੇ ਹਨ। ਇਹਨਾਂ ਅਨੁਸਾਰ ਉਹ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ। ਹੁਣ ਕੁਝ ਦੇਹੁਰੀਆਂ ਚੰਗੀ ਤਰ੍ਹਾਂ ਬਣਨ ਲੱਗੀਆਂ ਹਨ। ਇਹ ਵੀ ਦੱਸਣ ਯੋਗ ਹੈ ਕਿ ਜਦੋਂ ਦੇ ਪੰਜਾਬ ਦੇ ਮੇਘ ਇਹਨਾਂ ਦੇਹੁਰੀਆਂ ਤੇ ਜਾਣ ਲੱਗੇ ਹਨ। ਇਹਨਾਂ ਦੀ ਹਾਲਤ ਵਿੱਚ ਸੁਧਾਰ ਆਇਆ ਹੈ। ਕੁਝ ਸਥਾਨਾਂ ਤੇ ਇਹਨਾਂ ਦੇਹੁਰੀਆਂ ਨੂੰ ਜਾਣ ਦਾ ਰਸਤਾ ਨਹੀਂ ਸੀ। ਉਥੇ ਜ਼ਿਮੀਦਾਰਾਂ ਕੋਲੋਂ ਜਮੀਨ ਖਰੀਦ ਕੇ ਰਾਹ ਬਣਾਏ ਜਾ ਰਹੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਅੱਜ ਤੋਂ 20-25 ਸਾਲ ਪਹਿਲਾਂ ਤੱਕ ਪੰਜਾਬ ਦੇ ਬਹੁਤ ਹੀ ਘੱਟ ਮੇਘ ਜਾਤੀ ਦੇ ਲੋਕ ਇਹਨਾਂ ਦੇਹੁਰੀਆਂ ਤੇ ਜਾਂਦੇ ਸਨ। ਉਹਨਾਂ ਨੂੰ ਆਪਣੀਆਂ ਦੇਹੁਰੀਆਂ ਬਾਰੇ ਪਤਾ ਵੀ ਨਹੀਂ ਸੀ। ਪਰ ਪਿਛਲੇ ਉਪਰੋਕਤ ਸਮੇਂ ਤੋਂ ਲੋਕਾਂ ਦਾ ਇਸ ਵੱਲ ਦੇਖਾ ਦੇਖੀ ਰੁਝਾਨ ਵੱਧ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਪਹਿਲੇ ਇਹਨਾਂ ਦੇਹੁਰੀਆਂ ਵਿੱਚ ਬਕਰਾ ਹਲਾਲ ਕੀਤਾ ਜਾਂਦਾ ਸੀ। ਪਰ ਹੁਣ ਇਥੇ ਝਟਕਾ ਹੋ ਰਿਹਾ ਹੈ। ਇਸ ਦਾ ਕਾਰਨ ਪਹਿਲਾਂ ਇਥੇ ਮੁਸਲਮਾਨਾਂ ਦਾ ਪ੍ਰਭਾਵ ਸੀ। ਉਹ ਇਹਨਾਂ ਨੂੰ ਝਟਕਾ ਨਹੀਂ ਕਰਨ ਦਿੰਦੇ ਸਨ ਤੇ ਨਾ ਹੀ ਇਹਨਾਂ ਨੂੰ ਝਟਕਾ ਕਰਨ ਜਾਂ ਹਲਾਲ ਕਰਨ ਵਿੱਚ ਬਹੁਤਾ ਫਰਕ ਪੈਂਦਾ ਸੀ। ਬਸ ਇਸ ਦਾ ਮਤਲਬ ਲੋਕ ਦੇਹੁਰੀਆਂ ਤੇ ਆਪਣੀਆਂ ਮੰਨਤਾਂ ਮੰਨਦੇ ਸਨ। ਮੰਨਤ ਪੂਰੀ ਹੋਣ ਤੇ ਪ੍ਰਸ਼ਾਦ ਦੇ ਰੂਪ ਵਿੱਚ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਇਥੇ ਲੋਕ ਆਪਣੇ ਸਭ ਤੋਂ ਵੱਡੇ ਪੁੱਤਰ (ਪਲੇਠੀ ਦਾ ਪੁੱਤਰ) ਦਾ ਬਕਰਾ ਦਿੰਦੇ ਹਨ। ਜਦੋਂ ਮੁੰਡਨ ਕਰਵਾਉਣੇ ਹੁੰਦੇ ਹਨ ਤਾਂ ਵੀ ਬਕਰਾ ਦਿੰਦੇ ਹਨ। ਜਦੋਂ ਕੋਈ ਨਵਾਂ ਵਿਆਹ ਹੁੰਦਾ ਹੈ ਤਾਂ ਕੁਝ ਦੇਹੁਰੀਆਂ ਤੇ ਬਕਰਾ ਲਗਦਾ ਹੈ। ਜਿਸ ਨੂੰ ਇਹ ਆਪੋ ਆਪਣੀ ਜਾਤੀ ਦੀ ਦੇਹੁਰੀ ਤੇ ਲੈ ਕੇ ਜਾਂਦੇ ਹਨ। ਦੇਹੁਰੀ ਦੇ ਪੁਜਾਰੀ ਨੂੰ 'ਪਾਤਰ' ਕਿਹਾ ਜਾਂਦਾ ਹੈ। ਪੁਜਾਰੀ ਦਾ ਇਕ 'ਚੇਲਾ' ਵੀ ਹੁੰਦਾ ਹੈ। ਪਾਤਰ ਜਾਂ ਚੇਲਾ ਮੇਲੇ ਵਾਲੇ ਦਿਨ ਦੇਹੁਰੀ ਉੱਤੇ ਬੈਠਦੇ ਹਨ। ਜਿਹੜੇ ਲੋਕ ਬੱਕਰੇ ਨੂੰ ਬਲੀ ਦੇ ਲਈ ਲੈ ਕੇ ਆਉਂਦੇ ਹਨ ਉਹ ਪਰਿਵਾਰ ਸਮੇਤ ਦੇਹੁਰੀ ਦੇ ਅੰਦਰ ਜਾਂ ਬਾਹਰ ਬੈਠਦੇ ਹਨ ਅਤੇ ਕਹਿੰਦੇ ਹਨ ਕਿ ''ਬਾਬਾ ਜੀ ਦਰਸ਼ਨ ਦਿਉ ਬਕਰਾ ਪਰਵਾਨ ਕਰੋ ਮਿਹਰ ਕਰੋ''।
ਬੱਕਰੇ ਦੇ ਸਾਹਮਣੇ ਧੂਫ ਜਗਾਈ ਜਾਂਦੀ ਹੈ। ਉਸ ਦਾ ਸਿਰ ਅਤੇ ਪੈਰ ਪਾਣੀ ਨਾਲ ਸਾਫ ਕੀਤੇ ਜਾਂਦੇ ਹਨ। ਜਿਸ ਨਾਲ ਬਕਰਾ ਸਰੀਰ ਝਟਕਦਾ ਹੈ। ਜੇਕਰ ਉਹ ਸਰੀਰ ਨਾ ਝਟਕੇ ਤਾਂ ਉਸ ਦੇ ਉਪਰ ਪਾਣੀ ਦੇ ਛੱਟੇ ਮਾਰੇ ਜਾਂਦੇ ਹਨ। ਜਿਸ ਨਾਲ ਉਹ ਆਪਣਾ ਸਰੀਰ ਝਟਕਦਾ ਹੈ ਤਾਂ ਲੋਕ ਕਹਿੰਦੇ ਹਨ ਕਿ ''ਬਿਝੀ ਗਿਆ'' ਤੇ ਇਸ ਤੋਂ ਬਾਅਦ ਬੱਕਰੇ ਨੂੰ ਕੱਟ ਦਿੱਤਾ ਜਾਂਦਾ ਹੈ। ਉਸ ਦੇ ਲਹੂ ਦਾ ਸਾਰਿਆਂ ਨੂੰ ਟਿੱਕਾ ਲਗਾਇਆ ਜਾਂਦਾ ਹੈ। ਉਸ ਦੀ ਪੋਟ ਕਲੇਜੀ ਨੂੰ ਪਹਿਲਾਂ ਵੱਖਰਾ ਬਣਾ ਕੇ ਖਾਦਾ ਜਾਂਦਾ ਹੈ। ਜਿਸ ਨੂੰ ਇਹ ਲੋਕ 'ਮੰਡਲੇ' ਦਾ ਪ੍ਰਸ਼ਾਦ ਕਹਿੰਦੇ ਹਨ।
ਜੇਕਰ ਕਿਸੇ ਕਾਰਨ ਬਕਰਾ ਆਪਣਾ ਸਰੀਰ ਨਹੀਂ ਝਟਕਦਾ ਤਾਂ ਬਕਰਾ ਚੜ੍ਹਾਉਣ ਵਾਲੇ ਪਰਿਵਾਰ ਦੇ ਵੱਡੇ ਬਜ਼ੁਰਗ ਕੰਨ ਫੜਦੇ ਹਨ, ਨੱਕ ਰਗੜਦੇ ਹਨ ਅਤੇ ਕਹਿੰਦੇ ਹਨ ਕਿ ਸਾਡੀਆਂ ਗਲਤੀਆਂ ਮਾਫ਼ ਕਰ ਦਿਉ। ਸਾਨੂੰ ਕੁਝ ਪਤਾ ਨਹੀਂ ਸੀ। ਸਾਡੀ ਭੁੱਲ ਖਿਮਾ ਕਰੋ। ਸਿਰ ਝੁਕਾਉਂਦੇ ਹਨ। ਇਹ ਗੱਲ ਉਹ ਉਦੋਂ ਤੱਕ ਦੁਹਰਾਉਂਦੇ ਰਹਿੰਦੇ ਹਨ ਜਦੋਂ ਤੱਕ ਬਕਰਾ 'ਬਿਝ' ਨਹੀਂ ਜਾਂਦਾ। ਦੇਹੁਰੀ ਤੇ ਆਉਣ ਵਾਲੇ ਲੋਕਾਂ ਨੂੰ ਜਾਤੀ ਨਿਰਧਾਰਿਤ ਨਿਯਮਾਂ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਪਹਿਲਾਂ ਜਿਹੜੇ ਬੱਕਰੇ ਦੀ ਬਲੀ ਦਿੰਦੇ ਸਨ ਉਸੇ ਜਾਤੀ ਦੇ ਲੋਕ ਮਿਲ ਵੰਡ ਕੇ ਖਾ ਲੈਂਦੇ ਸਨ। ਪਰ ਹੁਣ ਵੇਖਣ ਵਿੱਚ ਆਇਆ ਹੈ ਕਿ ਉਸ ਨੂੰ ਸਾਰੇ ਹੀ ਖਾ ਲੈਂਦੇ ਹਨ। ਇਥੋਂ ਤੱਕ ਕਿ ਰਾਜਪੂਤ ਅਤੇ ਮੁਸਲਮਾਨ ਵੀ। ਹੁਣ ਇਹ ਕੋਈ ਬਹੁਤਾ ਸਖ਼ਤ ਨਿਯਮ ਨਹੀਂ ਰਹਿ ਗਿਆ।
'ਮੇਲ਼ਾਂ' ਦੇ ਮੌਕਿਆਂ ਤੇ ਬੱਕਰੇ ਚੜ੍ਹਾਉਂਦੇ ਹੋਏ ਸ਼ਰਾਬ ਵੀ ਪੀਤੀ ਜਾਂਦੀ ਹੈ ਮੀਟ ਖਾਦਾ ਜਾਂਦਾ ਹੈ। ਕਈ ਵਾਰ ਇਸ ਕਾਰਨ ਵਿਵਾਦ ਵੀ ਹੋ ਜਾਂਦੇ ਹਨ। ਇਸੇ ਕਰਕੇ ਕੁਝ ਦੇਹੁਰੀਆਂ ਤੇ ਬਕਰਾ ਕੱਟ ਕੇ ਰਿੰਨ੍ਹਣ ਦੀ ਮਨਾਹੀ ਕਰ ਦਿੱਤੀ ਗਈ ਹੈ। ਕੁਝ ਦੇਹੁਰੀਆਂ ਤੇ ਦੋ ਦਿਨ ਨਿਰਧਾਰਿਤ ਕਰ ਲਏ ਹਨ। ਇਕ ਦਿਨ ਬਕਰਾ ਖਾਣ ਵਾਲੇ ਲੋਕ ਜਾਂਦੇ ਹਨ। ਦੂਸਰੇ ਦਿਨ ਉਹ ਲੋਕ ਜਾਂਦੇ ਹਨ ਜਿਹੜੇ ਬਕਰਾ ਨਹੀਂ ਖਾਂਦੇ ਤੇ ਉਹ ਬੱਕਰੇ ਦੀ ਥਾਂ ਤੇ 'ਮੋਖ' ਹੀ ਦੇਣ ਲੱਗ ਪਏ ਹਨ। ਕਈ ਥਾਂਵਾਂ ਤੇ 'ਦੇਹੁਰੀਆਂ' ਦੇ ਨਾਲ 'ਦੇਹੁਰੇ' ਵੀ ਬਣੇ ਹੋਏ ਹਨ। ਕਈ ਥਾਂਵਾਂ ਤੇ ਦੇਹੁਰੇ ਅਤੇ ਦੇਹੁਰੀਆਂ ਕੁਝ ਦੂਰੀ ਦੇ ਫਰਕ ਉੱਤੇ ਵੀ ਹਨ।
ਇਹਨਾਂ ਦੇਹੁਰੀਆਂ ਤੇ ਲਾਲ ਰੰਗ ਦਾ ਝੰਡਾ ਹੁੰਦਾ ਹੈ। ਕੁਝ ਦੇਹੁਰੀਆਂ ਤੇ ਚੂਹਿਆਂ ਨੇ ਖੁੱਡਾਂ ਵਿਚੋਂ ਮਿੱਟੀ ਕੱਢ ਕੇ ਢੇਰ ਲਗਾਇਆ ਹੁੰਦਾ ਹੈ। ਇਸ ਸਥਾਨ ਤੇ ਕਿਹਾ ਜਾਂਦਾ ਹੈ ਕਿ ਨਾਗ ਦੇਵਤਾ ਨਿਵਾਸ ਕਰਦੇ ਹਨ। ਇਸ ਮਿੱਟੀ ਨੂੰ ਇਹ ਲੋਕ 'ਵਰਮੀ' ਕਹਿੰਦੇ ਹਨ। ਉਸ ਦੀ ਕੁਝ ਲੋਕ ਪੂਜਾ ਕਰਦੇ ਹਨ। ਇਕ ਦੇਹੁਰੀ ਉੱਤੇ ਇਕ ਹੀ ਦਿਨ ਵਿੱਚ ਕਈ ਕਈ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ। ਇਹ ਵੀ ਦੱਸਣ ਯੋਗ ਹੈ ਕਿ ਜਦੋਂ ਇਕ ਦੇਹੁਰੀ ਤੇ ਪਾਤਰ ਕੋਲੋਂ ਇਹ ਪੁੱਛਿਆ ਗਿਆ ਕਿ ਇਕ ਬਕਰਾ ਦੁਬਾਰਾ ਵੀ 'ਬਿਝ' ਸਕਦਾ ਹੈ ਤਾਂ ਪਾਤਰ ਨੇ ਕਿਹਾ ਕਿ ਬਿਝ ਤਾਂ ਸਕਦਾ ਹੈ ਪਰ ਅਸੀਂ ਅਜਿਹਾ ਨਹੀਂ ਕਰਦੇ ਕਿਉਂਕਿ ਇਕ ਤਾਂ ਲੋਕਾਂ ਨੇ ਖਾਣਾ ਪੀਣਾ ਹੁੰਦਾ ਹੈ ਤੇ ਦੂਸਰਾ ਲੋਕਾਂ ਦੀ ਮਾਨਸਿਕ ਤੌਰ ਤੇ ਸੰਤੁਸ਼ਟੀ ਨਹੀਂ ਹੁੰਦੀ। ਇਥੋਂਂ ਤੱਕ ਕਿ 'ਬਜਾਲੇ' ਜਾਤੀ ਦੀ ਦੇਹੁਰੀ ਤੇ ਦੇਖਿਆ ਗਿਆ ਕਿ ਉਹ ਲੋਕ ਵੀ ਬੱਕਰੇ ਦਾ ਮੀਟ ਦਾ ਪ੍ਰਸ਼ਾਦ ਚੱਖ ਰਹੇ ਸਨ ਜੋ ਕਿਸੇ ਹੋਰ ਮਤ/ਪੰਥ ਨੂੰ ਵੀ ਮੰਨਣ ਕਾਰਨ ਮੀਟ ਆਦਿ ਨੂੰ ਹੱਥ ਨਹੀਂ ਲਗਾਉਂਦੇ। ਪੁੱਛਣ ਤੇ ਉਹਨਾਂ ਦੱਸਿਆ ਕਿ ਇਹ ਰੀਤ ਜਰੂਰੀ ਹੈ। ਇਸ ਲਈ ਅਸੀਂ 'ਚੱਖ' ਲਿਆ। ਉਹਨਾਂ ਨੂੰ ਪਾਤਰ ਨੇ ਕਿਹਾ ਸੀ ਕਿ ਉਹ ਆਪਣੇ ਲੜਕੇ ਦਾ ਬਕਰਾ ਦੇਣ ਆਏ ਸਨ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਬਕਰਾ ਨਹੀਂ ਲੱਗੇਗਾ। ਦੇਹੁਰੀ ਤੇ ਪਾਤਰ ਮੇਲ ਵਾਲੇ ਦਿਨ ਚੌਂਕੀ ਕਰਦਾ ਹੈ (ਸਿਰ ਹਿਲਾਉਂਦਾ ਹੈ) ਅਤੇ ਆਏ ਹੋਏ ਲੋਕਾਂ ਨੂੰ 'ਪੁੱਛਾਂ' (ਦਿਲ ਦੀਆਂ ਗੱਲਾਂ) ਦੱਸਦਾ ਹੈ।
ਪਹਿਲਾਂ ਇਹਨਾਂ ਦੇਹੁਰੀਆਂ ਉੱਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ। ਪਰ ਹੁਣ ਉਥੇ ਨਲਕੇ ਲਗਾ ਦਿੱਤੇ ਗਏ ਹਨ। ਕਈਆਂ ਦੇਹੁਰੀਆਂ ਉੱਤੇ ਲੋਕਾਂ ਨੇ ਖੜੇ ਹੋਣ ਲਈ ਸ਼ੈਡ ਆਦਿ ਬਣਾ ਲਏ ਹਨ। ਕੁਝ ਦੇਹੁਰੀਆਂ ਤੇ ਹੁਣ ਬਰਤਨ ਆਦਿ ਵੀ ਬਣਾ ਲਏ ਗਏ ਹਨ। ਜਿਸ ਨਾਲ ਉਥੇ ਆਉਣ ਵਾਲੇ ਲੋਕ ਭੋਜਨ ਖਾ ਸਕਣ। ਬਕਰਾ ਬਣਾਉਣ ਦੇ ਲਈ ਉਥੋਂ ਹੀ ਲੱਕੜਾਂ ਇਕੱਠੀਆਂ ਕਰਕੇ ਅੱਗ ਜਲਾ ਲਈ ਜਾਂਦੀ ਹੈ।




ਕੁਝ ਦੇਹੁਰੀਆਂ ਤੇ ਇਹ ਵੀ ਵੇਖਿਆ ਗਿਆ ਹੈ ਕਿ ਉਹਨਾਂ ਦੇ ਅੰਦਰ ਵੱਖ ਵੱਖ ਫੋਟੋਆਂ ਲੱਗੀਆਂ ਹੋਈਆਂ ਹਨ। ਜਿੰਨਾਂ ਵਿੱਚ ਵੱਖ ਵੱਖ ਗੁਰੂਆਂ, ਪੀਰਾਂ, ਫਕੀਰਾਂ, ਦੇਵੀ ਦੇਵਤਿਆਂ ਆਦਿ ਦੇ ਚਿੱਤਰ ਹਨ। ਇਹ ਵੀ ਵੇਖਿਆ ਗਿਆ ਹੈ ਕਿ ਹੋਰ ਫੋਟੋਆਂ ਦੇ ਨਾਲ ਨਾਲ ਇਕ ਦੇਹੁਰੀ ਵਿਚ ਕੁੱਤੇ ਦਾ ਚਿਤਰ ਲੱਗਾ ਹੋਇਆ ਹੈ। ਲਗਦਾ ਹੈ ਕਿ ਜਦੋਂ ਕੋਈ ਸ਼ਹੀਦ ਹੋਇਆ ਹੋਵੇਗਾ ਜਾਂ ਕੋਈ ਔਰਤ ਸਤੀ ਹੋਈ ਹੋਵੇਗੀ ਉਹ ਵੀ ਨਾਲ ਹੀ ਹੋਵੇਗਾ। ਉਸ ਦੀ ਵੀ ਪੂਜਾ ਹੁੰਦੀ ਹੈ।
ਮੇਘਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਦਾ ਪਤਾ ਲੱਗਾ ਹੈ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਆਦਿ ਦੇ ਮੇਘ ਜਾਤੀ ਦੇ ਕਬੀਰ ਪੰਥੀਆਂ ਦੀਆਂ ਜਾਤਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਅਜਿਹੀਆਂ ਜਾਤਾਂ ਹਨ ਜਿਹੜੀਆਂ ਕਿ ਇਕ ਹੀ ਜਾਤੀ ਦਾ ਵਿਗੜਿਆ ਹੋਇਆ ਨਾਮ ਜਾਪਦਾ ਹੈ। ਇਸੇ ਕਾਰਨ ਇਹਨਾਂ ਜਾਤੀਆਂ ਦੀ ਲੰਬੀ ਸੂਚੀ ਬਣ ਗਈ ਹੈ। ਕੁਝ ਅਜਿਹੀਆਂ ਵੀ ਜਾਤੀਆਂ ਹਨ ਜਿਹੜੀਆਂ ਬ੍ਰਾਹਮਣਾਂ, ਪੰਡਿਤਾਂ, ਖੱਤਰੀਆਂ ਅਤੇ ਹੋਰ ਦੂਜੀਆਂ ਉੱਚੀਆਂ ਜਾਤੀਆਂ ਵਿੱਚ ਵੀ ਮਿਲਦੀ ਹਨ। ਹੇਠਾਂ ਕੁਝ ਜਾਤੀਆਂ ਦੀ ਲਿਸਟ ਦਿੱਤੀ ਜਾ ਰਹੀ ਹੈ। ਹਾਲਾਂ ਕਿ ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਜਾਤੀਆਂ ਹਨ। ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਜਾਤਾਂ ਦੀ ਤਿਆਰ ਕੀਤੀ ਸੂਚੀ ਹੇਠ ਲਿਖੇ ਅਨੁਸਾਰ ਹੈ-
(1)ਅਸਸਰੀਆ (2) ਅਰੀਅਨ (3) ਅਗਰ (4) ਬਿੱਲੇ (5) ਬਜਾਲੇ (6) ਬਜਗੋਤਰੇ (7) ਬੱਗਣ (8) ਬਾਖੜੂ (9) ਬੱਕਰਵਾਲ (10) ਬਦੋਰੂ (11) ਭਸੂਲੇ (12) ਬਰੇਹ (13) ਬਟੈਹੜੇ (14) ਬੈਹਲਮੇ (15) ਭਗੋਤਰਾ (16) ਭਿੰਡਰ (17) ਭਿਡੂ (18) ਭਲੱਥੀਏ (19) ਬਖਸ਼ੀ (20) ਬਾਦਲ (21) ਚਗੋਤਰਾ (22) ਚਖਾੜੀਏ (23) ਚੋਪੜਾ (24) ਛਾਪੜੀਆ (25) ਚਬਾਂਤੇ (26) ਚਿਤਰੇ (27) ਚੋਦੇਚੌਹਾਨ (28) ਚੋਹੜੇ (29) ਚਗੈਥੀਆ (30) ਚਲੋਆਣੀਆਂ (31) ਚਲਗੋਰ (32) ਚੌਹਾਨ (33) ਚੋਹਾੜੀਏ (34) ਸਲੈਡ (35) ਸ਼ੋਕੇ (36) ਚੌਕੜੇ (37) ਸੋਹਲਾ (38) ਦਮਾਥੀਆ (39) ਦਰਾਪਦੇ (40) ਢਮ (41) ਧੁਰਬਾਰੇ (42) ਡੋਗੇ (43) ਡੰਬੜਕਾਲੇ (44) ਡੰਡੀਏ (45) ਡਾਂਡੀਏ (46) ਢੀਂਗਰੀਏ (47) ਡੱਗਰ (48) ਦਲਵੈੜ (49) ਡੋਗਰਾ (50) ਗੜਵਾਲੇ (51) ਗੋਤਰਾ (52) ਘਰਾਟੀਆ (53) ਗਿੱਦੜ) (54) ਘੁੰਮਣ (55) ਘਰਾਈ (56) ਗੰਗੋਤਰਾ (57) ਗੋਰੀਏ (58) ਘਰਾਲ (59) ਗੁਟਕਰ (60) ਗਾਂਧੀ (61) ਗੜਗਾਲਾ (62) ਘਈ (63) ਹਿਤੈਸ਼ੀ (64) ਹਰਬੈਠਾ (65) ਜੱਲਣ (66) ਜੱਲੂ (67) ਜੰਜੂਆਂ (68) ਕੜਥੋਲ (69) ਖੰਡੋਤਰੇ (70) ਕਾਟਿਲ (71) ਕਤਿਆਲ (72) ਖਲੜੇ (73) ਕੰਗੋਤਰਾ (74) ਕੋਕੜੀਆ (75) ਕਲਸੋਂਤਰਾ (76) ਕਲਮੁੰਡਾ (77) ਕਾਲੇ (78) ਕੈਲੇ (79) ਕਪਾਹੇ (80) ਕਿਲਕਮਾਰ (81) ਖੜਾਈਆ (82) ਕਰਾਲਿਆ (83) ਖਰਖੜੇ (84) ਖਬਰਟਾਗੀਆਂ (85) ਕੂਦੇ (86) ਕਾਂਚਰੇ (87) ਖਲੋਤਰਾ (88) ਕਮਹੋਤਰੇ (89) ਖੋਰੜੀਏ (90) ਕੇਸ਼ਪ (91) ਕੱਕੜ (92) ਖੜਨੇ (93) ਕਾਂਡਲ (94) ਖੰਗੋਤਰੇ (95) ਖੋਖਰ (96) ਕੋਨ (97) ਲਾਲੋਤਰਾ (98) ਲਚਾਲਾ (99) ਲੋਂਚਾਰੇ (100) ਲੰਗੋਤਰਾ (101) ਲਾਤੋਤਰਾ (102) ਲਾਸੋਤਰਾ (103) ਲੰਬਦਾਰ (104) ਲਸਕੋਤਰਾ (105) ਲੂਡਣ (106) ਲਚੂੰਬੇ (107) ਲੇਖੀ (108) ਲੀਖੀ (109) ਮੁਸਲੇ (110) ਮੰਗੋਤਰਾ (111) ਮੰਗੋਚ (112) ਮੜੋਚ (113) ਮਲਲਾਕੇ (114) ਮਮੋਆਲੀਆ (115) ਮਨਵਾਲ (116) ਮੈਤਲੇ (117) ਮਨਹਾਸ (118) ਮਨਜੋਤਰੇ (119) ਮਾਨਡੇ (120) ਮੰਗਲੀਕ (121) ਨਜੋਆਰੇ (122) ਨਮੋਤਰਾ (123) ਨਜੋਂਤਰੇ (124) ਪਾਹੜਾ (125) ਪੰਜਗੋਤਰੇ (126) ਪਾਹਵਾ (127) ਪਰਾਣੇ (128) ਪਟੋਆਥ (129) ਪੂੰਬੇ (130) ਪਾਨੋਤਰਾ (131) ਪੰਜਾਥੀਆ (132) ਪੋਣਗੋਤਰਾ (133) ਪਕਾਹੇ (134) ਪਡੇਅਰ (135) ਪਰਾਲੀਏ (136) ਪੰਜਵਾਥੀਏ (137) ਪਰਾਸ਼ਰ (138) ਪਲਾਥੀਆਂ (139) ਪਹਾੜੀਆਂ (140) ਪਵਾਰ (141) ਰੱਤੇ (142) ਰਮੋਤਰਾ (143) ਰੂਜਮ (144) ਰਤਨ (145) ਸਾਂਗੜਾ (146) ਸਪੋਲੀਆ (147) ਸਲਗੋਤਰਾ (148) ਸਮੋਤਰਾ (149) ਸੰਗਲੀਆ (150) ਸਕੋਲੀਆ (151) ਸਲਹਾਨ (152) ਸੀਕਲ (153) ਸੋਂਕੇ (154) ਸਲਗੋਤਰੇ (155) ਸੇਹ (156) ਸੁੰਬਰੀਏ (157) ਸਿਹਾਲਾ (158) ਸੰਗੋਤਰੇ (159) ਸਿਰਹਾਣ (160) ਸੰਗਵਾਲ (161) ਸਾਠੀ (162) ਟਨੀਨਾ (163) ਤਰਪਾਥੀ (164) ਟੰਬ (165) ਤਿੱਤਰ (166) ਟੁੰਡਰ (167) ਤਰੀਅਲ (168) ਥੰਦੀਰਾ (169) ਟੇਕਰ (170) ਟੁਸ (171) ਥਿੰਦੀਆਲੀਆ (172) ਥਾਪਰ (173) ਟੋਂਡਲ (174) ਤਰਾਹਲ (175) ਦੱਤ (176) ਖਿਡਇਏ
ਮੇਘਾਂ ਵਿੱਚ ਦੇਹੁਰੀਆਂ ਤੇ ਪਹਿਲਾਂ ਬਹੁਤ ਸਾਰੀਆਂ ਮਨਾਹੀਆਂ ਵੱਲ ਧਿਆਨ ਦਵਾਇਆ ਜਾਂਦਾ ਸੀ। ਹੁਣ ਤੇਜੀ ਨਾਲ ਬਦਲਾਅ ਆ ਰਿਹਾ ਹੈ। ਲੋਕ ਇਹਨਾਂ ਨੂੰ ਘੱਟ ਹੀ ਮੰਨਦੇ ਹਨ। ਕੁਝ ਮਨਾਹੀਆਂ ਇਸ ਤਰ੍ਹਾਂ ਸਨ।

(1)ਕਿਸੇ ਨੂੰ ਦੁੱਧ ਨਹੀਂ ਵੇਚਣਾ (2) ਦੂਸਰੀ ਬਰਾਦਰੀ ਵਾਲੇ ਨੂੰ ਪੀਣ ਲਈ ਵੀ ਨਹੀਂ ਦੇਣਾ (3) ਤੱਕੜੀ ਵਿੱਚ ਘਿਉ ਨਹੀਂ ਚਾੜ੍ਹਨਾ (4) ਜਦੋਂ ਘਰ ਵਿੱਚ ਨਵਾਂ ਦੁੱਧ ਆਉਂਦਾ ਹੈ ਤਾਂ ਉਸ ਦਾ 'ਸੁੱਚਾ ਲਾਹੁਣਾ' (5) ਪਹਿਲੇ ਘਿਉ ਨੂੰ ਜਠੇਰਿਆਂ ਦੀ ਦੇਹੁਰੀ ਲਈ ਭੇਜਣਾ (6) ਕੁਝ ਜਾਤਾਂ ਵਿੱਚ ਕਾਲਾ ਕਪੜਾ ਪਾਉਣ ਦੀ ਮਨਾਹੀ (7) ਕੁਆਰੇ ਮੁੰਡੇ, ਕੁੜੀਆਂ ਮਹਿੰਦੀ ਨਹੀਂ ਲਗਾਉਣਗੇ (8) ਕੁਝ ਜਾਤੀਆਂ ਵਿੱਚ ਧੀ ਧਿਆਨੀ ਨੂੰ ਪੂਜਦੇ ਹਨ, ਕੁਝ ਵਿੱਚ ਦੋਹਤਰਵਾਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕੁਝ ਜਾਤੀਆਂ ਵਿੱਚ ਦੋਵਾਂ ਨੂੰ ਹੀ ਮੰਨਿਆ ਜਾਂਦਾ ਹੈ (9) ਸੁਰਮਾ ਪੇਕਿਆਂ ਦਾ ਹੀ ਵਰਤਣਾ ਹੁੰਦਾ ਹੈ। (10) ਵਾਲਾਂ ਵਿੱਚ ਕਾਲਾ ਪਰਾਂਦਾ ਨਹੀਂ ਲਗਾਉਣਾ।

ਪਰ ਅੱਜ ਕੱਲ ਇਹਨਾਂ ਮਨਾਹੀਆਂ ਵਿੱਚ ਬਹੁਤ ਸਾਰੀ ਢਿੱਲ ਆ ਗਈ ਹੈ। ਇਹਨਾਂ ਤੋਂ ਇਲਾਵਾ ਵੱਖ ਵੱਖ ਦੇਹੁਰੀਆਂ ਤੇ ਵੱਖ ਵੱਖ ਮਨਾਹੀਆਂ ਹੋਰ ਵੀ ਦੱਸੀਆਂ ਜਾਂਦੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਵਧੇਰੇ ਮੇਘ ਜਨ ਸਮੁਦਾਏ ਦੀਆਂ ਜਾਤਾਂ ਵਿੱਚ ਉਦੋਂ ਤੱਕ ਪਰਿਵਾਰ ਦੀ ਨੂੰਹ ਆਪਣੀ ਜਾਤੀ ਵਿੱਚ ਸ਼ਾਮਲ ਨਹੀਂ ਮੰਨੀ ਜਾਂਦੀ ਜਦੋਂ ਤੱਕ ਉਹ ਆਪਣੀ ਜਾਤੀ ਦੀ 'ਦੇਹੁਰੀ' ਤੇ ਜਾ ਕੇ 'ਰਕਾਧੇ' (ਲਾਵਾਂ ਫੇਰੇ) ਨਹੀਂ ਫਿਰ ਲੈਂਦੇ। ਇਸ ਲਈ ਕਈ ਦੇਹੁਰੀਆਂ ਤੇ ਵੇਖਿਆ ਗਿਆ ਹੈ ਕਿ ਵੱਡੀ ਉਮਰ ਦੇ ਲੋਕ ਵੀ ਜੋ ਪਹਿਲੀ ਵਾਰ 'ਦੇਹੁਰੀ' ਤੇ ਜਾਂਦੇ ਹਨ ਉਹ ਉਥੇ ਜਾ ਕੇ 'ਰਕਾਧੇ' ਫਿਰਦੇ ਹਨ। ਇਸ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਵਿਆਹ ਵੇਲੇ ਦੀ 'ਮਹਾਂ ਜਾਲ' ਵਾਲੀ ਚੁੰਨੀ, ਕਲੀਰ੍ਹੇ, ਸਿਹਰਾ ਆਦਿ ਅਤੇ ਪਰਿਵਾਰ ਦੇ ਵੱਡੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਉਣ।

मेघ जन समुदायों की देहुरियाँ

डॉ. ध्यान सिंह, कपूरथला
9914916660



पंजाब/भारत के मेघ (कबीरपंथी) समाज के मूलधारा में प्रवेश करने से पहले जनजातीय स्तर पर थे. जनजातियों के धार्मिक स्वरूप, रीति-रिवाज के बारे में बहुत से विद्वानों ने खोजपूर्ण लेख लिखे हैं. निर्विवाद रूप में कहा जाए तो जनजातीय लोगों का धर्म आदम जादुई प्रकार का होता है. उनके पास कोई परमात्मा नहीं होता. कोई भक्ति नहीं होती. वे किसी उच्च सत्ता से कुछ पाने के लिए इकट्ठे होकर विनम्र और आदर योग्य (विनीत) प्रार्थनाएं नहीं करते बल्कि जादूमय ढंग से कर्मकांड करके वे अपनी इच्छा पूर्ति के लिए प्राकृतिक और अप्राकृतिक शक्तियों के लिए क्रियाशील होते हैं. वे लोग सामूहिक कर्मकांड करते हैं जो सभी के हित में किए जाते हैं. निजी संपत्ति के स्वामित्व के उभरने (पैदा होने) से पहले तक मानव समाज अपने और बेगानों में बँटा हुआ नहीं होता.

पंजाब/भारत के मेघों के भी आदि धर्म का स्वरूप भी इससे अलग नहीं रहा. मौजूदा समय में मेघों (कबीरपंथियों) का अध्ययन करते हुए हमें उनके धार्मिक दृष्टिकोण का अध्ययन करने का मौका मिला है. उनमें एक ओर आदि धर्म की जड़ें मौजूद हैं और दूसरी ओर वे मूलधारा के धर्मों को अपनाते (धारण करते) हुए धार्मिक संस्थानों का निर्माण करते आ रहे हैं. गौर करने लायक है कि मानव समाज के सारे समुदायों में जनजाति धर्म के अवशेष (बचे-खुचे) देखे जा सकते हैं. परंतु पंजाब के मेघ/कबीरपंथी अभी भी शुरुआती दौर से गुज़र रहे हैं. हम जानते हैं कि ब्रिटिश सत्ता के समय में 19वीं शताब्दी के मध्य के बाद इनको अनेक कारणों से मूलधारा के धर्मों में शामिल होने का मौका प्राप्त हुआ है. हम उस समय से आगे मेघों के धार्मिक स्वरूप का अध्ययन करने जा रहे हैं.

जैसा कि हम जानते हैं पंजाब के कबीरपंथियों का मूल क्षेत्र जम्मू का तराई इलाका है. वहां एक मेघ जनजाति प्राचीन समय से निवासित है. इनके प्राचीन धर्म के बारे में जो खोज की गई है उसके अनुसार आज उनके प्राचीन धर्म स्थानों को देहुरियां कहा जाता है. देखने वाली बात यह है कि इस मेघ कबीले के अलग-अलग गोत्रों के समुदायों की अलग-अलग देहुरियां हैं. देहुरी एक धार्मिक स्थान को कहा जाता है जहां लोग अपने धार्मिक कर्मकांड संपन्न करते हैं. ये देहुरियां उसी तरह प्रचलित हो रही हैं जैसे पंजाब के अन्य क्षेत्रों में अन्य जात बिरादरियों में ‘जठेरों’ के स्थान प्रचलित हैं.

पंजाब की मेघ जाति के लोगों की लगभग सभी देहुरियां और देहुरे जम्मू क्षेत्र में ही हैं. पंजाब में एक-दो स्थानों पर देहुरियां बनाई गई हैं जो जम्मू कि देहुरियों से ही कुछ मिट्टी या पत्थर लाकर यहां इन की स्थापना की गई है. पंजाब के मेघ जाति के कबीरपंथी लोग अपने कर्म कांड करने के लिए इन देहुरियों पर जाते हैं जो हर जाति की अलग-अलग और अपनी-अपनी होती है. इन देहुरियों पर साल में दो बार दशहरा और जून महीने में मेला लगता है जिसे ‘मेल’ कहा जाता है. हर जाति अपनी-अपनी देहुरी पर इकट्ठी होती है जहां वह अपने शरीकों अर्थात अपनी जाति के अन्य लोगों के साथ मिल बैठते हैं. इन मेघ लोगों की कुछ देहुरियां जम्मू के आसपास के छोटे-छोटे गांव में है और कुछ देहुरियां झिड़ी गांव में भी है. झिड़ी और बावे तलाअ में देहुरियों की गिनती काफी ज्यादा है.

जम्मू में ज्यादातर देहुरियां गांव के खेतों में बनी हुई हैं. कई स्थानों पर इन तक पहुंचने की रास्ता तक नहीं होता. खेतों की मेढ़ों से होकर ही देहुरियों तक पहुंचा जाता है. देखने में यह भी आया है कि कुछ देहुरियों का स्थान जंगल जैसा दिखाई देता है. वहां दरख़्त और झाड़ियां होती हैं जिन्हें बाग़ कहा जाता है. कुछ स्थानों पर अब इन बाग़ों को काटकर सफाई कर दी गई है और देहुरियों को बेहतर रूप जा रहा है. लेकिन पहले यह ज्यादातर कच्ची मिट्टी की और बहुत छोटी बनी होती थीं.

इन देहुरियों के मौखिक इतिहास से यह पता चलता है कि ये देहुरियां ‘शहीदों’ और ‘सती’ की निशानी है जिसे किसी ऊंची जाति वाले ने कत्ल कर दिया. उसे ही शहीद कहा गया और जब उसकी मौत की सूचना उनके घर पहुंची तो उसकी पत्नी ने या बहन ने यह सूचना सुनकर आत्महत्या कर ली (सती हो गई). उनकी याद में इन लोगों ने कुछ पत्थर या पिंडी रूपी कुछ पत्थर बनवा के लगा दिए हैं और उनकी पूजा करने लगे हैं. कुछ स्थानों पर पत्नी की बजाय बहन भी सती हुई होगी इसलिए कुछ स्थानों को ‘बू’ की देहुरी (‘बू’ से भाव होता है - ‘बड़ी बहन’) भी कहा जाता है.

मेघ समाज में कभी भी राजपूत समाज की तरह औरत के सती होने का प्रचलन नहीं रहा ना ही विधवा-विवाह की कभी मनाही रही है. इसलिए यह देहुरियां उन्हीं लोगों की हैं जो सच्चाई के लिए लड़ते हुए शहीद हुए थे, जो सच्चाई पर खड़े थे. इसी अर्थ में इन्हें सच/सती की देहुरी कहा जाता है. यह पति प्रेम या भाई से लगाव को भी दर्शाता है.

अधिकतर देहुरियाँ इतनी छोटी होती हैं कि इनके भीतर बैठना, खड़े होना संभव नहीं लगता. इनके भीतर बैठना कठिन है. देहुरी के भीतर जो पिंडी होती है उसे ये लोग 'स्थान' अथवा 'शक्तिपीठ' भी कहते हैं. इनके अनुसार उसमें बहुत शक्ति होती है. अब कुछ देहुरियां अच्छी तरह बनाई जाने लगी हैं. यह भी उल्लेखनीय है कि जब से पंजाब के मेघ, भगत, कबीरपंथी इन देहुरियों पर जाने लगे हैं, इनकी हालत में सुधार आया है. कुछ देहुरियों पर जहाँ जाने का रास्ता नहीं था वहाँ ज़मींदारों से ज़मीन खरीद कर रास्ते बनाए जा रहे हैं. यह भी पता चला है कि आज से 20-25 वर्ष पहले पंजाब से मेघ जाति के बहुत कम लोग इन देहुरियों पर जाते थे. उन्हें अपनी देहुरियों के बारे में पता तक नहीं होता था. लेकिन पिछले कुछ समय से लोगों का देखा देखी इस ओर रुझान बढ़ गया है.

यह भी पता लगा है कि पहले इन देहुरियों में बकरा हलाल किया जाता था. पर अब यहां झटका हो रहा है. इसका कारण पहले यहां मुसलमानों का प्रभाव था. वो इनको झटका नहीं करने देते थे और ना ही इन को झटका करने या हलाल करने में कोई बहुत अंतर महसूस होता था. बस इसका मतलब लोग देहुरियों पर अपनी मन्नतें मांगते थे. मन्नत पूरी होने पर प्रसाद के रूप में बकरे की बलि दी जाती है. यहां लोग अपने सबसे बड़े पुत्र (पलेठी दा पुत्तर) का बकरा देते हैं. जब मुंडन करवाने होते हैं तो भी बकरा देते हैं. जब कोई नया विवाह होता है तो कुछ देहुरियों पर बकरा लगता है जिसे ये अपनी-अपनी जाति की देहुरी पर ले जाते हैं. देहुरी के पुजारी को ‘पात्र’ कहा जाता है. पुजारी का एक ‘चेला’ भी होता है. पात्र या चेला मेल वाले दिन देहुरी पर बैठते हैं. जो लोग बकरे को बलि के लिए लेकर आते हैं वो परिवार समेत देहुरी के अंदर या बाहर बैठते हैं और कहते हैं कि “बाबा जी दर्शन दो, बकरा परवान करो, मेहर करो”.

बकरे के सामने धूप जलाई जाती है उसका सिर और पैर पानी से साफ किया जाता है जिसकी वजह से बकरा शरीर झटकता है. यदि वो शरीर न झटके तो उस पर पानी के छींटे मारे जाते हैं जिससे वो अपना शरीर झटकता है. तब लोग कहते हैं कि ‘बिझी गया’ और उसके बाद बकरे को काट दिया जाता है. उसके लहू से सभी को टीका लगाया जाता है. उसकी पोट कलेजी को पहले अलग से बनाकर खाया जाता है जिसे यह लोग ‘मंडले का प्रसाद’ कहते हैं.

यदि किसी कारण से बकरा अपना शरीर नहीं झटकता तो बकरा चढ़ाने वाले परिवार के बूढ़े-बुजुर्ग कान पकड़ते हैं, नाक रगड़ते हैं और कहते हैं कि हमारी गलतियां माफ कर दीजिए. हमें कुछ पता नहीं था. हमारी भूल क्षमा करो. सिर झुकाते हैं. यह बात वो तब तक दोहराते रहते हैं जब तक बकरा बिझ (मान) नहीं जाता. देहरी पर आने वाले लोगों को जाति निर्धारित नियमों का उपदेश दिया जाता है. पहले जो बकरे की बलि दी जाती थी उसे जाति के लोग मिल बांट कर खाते थे. लेकिन अब देखने में आया है कि उसे सभी खा लेते हैं यहां तक कि राजपूत और मुसलमान भी. अब यह कोई बहुत सख्त नियम नहीं रह गया.

मेल के अवसरों पर बकरा चढ़ाते हुए शराब भी पी जाती .है मीट खाया जाता है. कई बार इसी कारण से विवाद भी हो जाते हैं. इसीलिए कुछ देरियों पर बकरा काट के पकाने की मनाही है कर दी गई है. कुछ देरियों पर दो दिन निर्धारित कर लिए गए हैं. एक दिन बकरा खाने वाले लोग जाते हैं. दूसरे दिन वो लोग जाते हैं जो बकरा नहीं खाते और वो बकरे की जगह ‘मोख’ ही देने लगे हैं. देहुरियों के साथ देहुरे भी बने हुए हैं. कई जगह तो देहुरे और देहुरियां कुछ दूरी के अंतर पर ही हैं.

इन देहुरियों पर लाल रंग का झंडा होता है. कुछ देहुरियों पर चूहों ने बिल में से मिट्टी निकालकर ढेर लगाया होता है. इस स्थान पर कहा जाता है कि नाग देवता निवास करते हैं. इस मिट्टी को ये लोग वर्मी कहते हैं. उसकी कुछ लोग पूजा करते हैं. एक देहुरी पर एक ही दिन में कई-कई बकरों की बलि दी जाती है. यह भी बताने योग्य है कि जब एक देहुरी के पात्र से यह पूछा गया कि क्या एक बकरा दोबारा भी लग सकता है तो पित्र ने कहा के बिझ तो सकता है लेकिन हम ऐसा नहीं करते क्योंकि एक तो लोगों ने खाना-पीना होता है और दूसरा लोगों की मानसिक तौर से संतुष्टि नहीं होती. यहां तक कि बजाला जाति की देहुरी पर देखा गया कि वे लोग भी बकरे के मीट का प्रसाद ले रहे थे जो किसी और मत/पंथ को भी मानने के कारण मीट आदि को हाथ नहीं लगाते. पूछने पर उन्होंने बताया कि यह रीत जरूरी है इसलिए हम ने चख लिया. उनके पात्र ने कहा था कि वे अपने लड़के का बकरा देने आए थे. यदि वो ऐसा नहीं करते तो बकरा नहीं लगेगा. देहुरी पर पात्र मेल वाले दिन चौकी देता है, सिर हिलाता है और आए हुए लोगों की पुच्छों (प्रश्नों, दिल की बातों) के बारे में बताता है.

पहले कभी इन देहुरियों पर पीने का पानी नहीं होता नहीं था. लेकिन अब वहाँ नल लगा लिए गए हैं. कुछ देहुरियों पर छाया के लिए शैड बना लिए गए हैं और आने-जाने वालों के लिए बर्तनों का भी प्रबंध कर लिया है ताकि आने वाले लोग भोजन कर सकें. बकरा बनाने के लिए वहीं से लकड़ियाँ इकट्ठी कर के आग जला ली जाती है.

कुछ देहुरियों पर यह भी देखा गया है कि उनके अंदर अलग-अलग फोटो लगाई गई होती हैं जिनमें अलग-अलग गुरुओं, पीरों, फकीरों, देवी देवताओं आदि के चित्र हैं. यह भी देखा गया है कि अन्य फोटो के साथ-साथ एक देहुरी में कुत्ते का चित्र लगा हुआ है. लगता है कि जब कोई शहीद हुआ होगा या कोई औरत सती हुई होगी वह भी साथ ही होगा. उसकी भी पूजा होती है.

मेघों की बहुत सी जातियों का पता लगा है. पंजाब, हरियाणा, हिमाचल, राजस्थान आदि के मेघ जाति के कबीरपंथियों की जातियां नीचे दी जा रही हैं. इसमें देखा गया है कि बहुत सी ऐसी जातियां है जो कि एक ही जाति का बिगड़ा हुआ नाम प्रतीत होता है. इसी कारण इन जातियों की लंबी सूची बन गई है. कुछ ऐसी भी जातियां हैं जो ब्राह्मणों, पंडितों, खत्रियों और अन्य दूसरी ऊंची जातियों में भी मिलती हैं. नीचे कुछ जातियों की लिस्ट दी जा रही है हालांकि यह भी पता लगा है इससे अलावा और भी जातियां हैं. प्राप्त जानकारी के आधार पर जातियों की तैयार की हुई सूची नीचे लिखे अनुसार है-

अगर, अस्सरिया, एरियन, कंगोत्रा, ककड़, कतियाल, कड़थोल, कपाहे, कम्होत्रे, कलसोंत्रा, कलमुंडा, करालियाँ, कांचर, कांडल, काटिल, काले, किलकमार, कूदे, केशप, कैले, कोकड़िया, कोण, खंगोतरे, खंडोत्रे, खड़िया, खढ़ने, खबरटाँगिया, खरखड़े, खलड़े, खलोत्रा, खोखर, खोरड़िये, गंगोत्रा, गाँधी, गुटकर, गड़गाला, गड़वाले, गिद्धड़, गोत्रा, गौरिये, घई, घराई, घराटिया, घराल, घुम्मन, चखाड़िये, चगोत्रा, चगैथिया, चबांते, चलगौर, चलोआनियाँ, चितरे, चोकड़े, चोपड़ा, चोहड़े, चोहाड़िए, चौदेचुहान, चौहान, छापड़िया, छोंके, जजूआं, जल्लन, जल्लू, टंभ, टनीना, टुंडर, टुस्स, टेकर, टोंडल, डंडिये, डंबडकाले, डग्गर, डांडिये, डोगरा, डोगे, ढम, ढींगरिये, तरपाथी, तराहल, तरियल, तित्तर, थंदीरा, थिंदीआलिया, थापर, दत्त, दमाथियां, दलवैड, दरापते, धूरबारे, नजोआरे, नजोंतरे, नमोत्रा, पंजगोत्रे, पंजवाथिए, पंजाथिया, पकाहे, पटोआथ, पडेयर, पराने, परालिये, पलाथियाँ, पवार, पहाड़ियाँ, पाड़हा, पानोत्रा, पाहवा, पूंबें, पौनगोत्रा, प्राशर (पराशर), बकरवाल, बजगोत्रे, बजाले, बदोरू, बक्शी, बग्गन, बाखड़ू, बादल, बटैहड़े, बरेह, बिल्ले, बैहलमें, भगोत्रा, भलथिये, भसूले, भिंडर, भिड्डू, मंगलीक, मंगोच, मंगोतरा, मंजोतरे, मड़ोच, मनवार, मन्हास, ममोआलिया, मल्लाके, मांडे, मुसले, मैतले, रतन, रत्ते, रमोत्रा, रूज़म, लंगोतरा, लंबदार, लालोतरा, लचाला, लचुंबे, लसकोतरा, लातोतरा, लासोतरा, लीखी, लुड्डन, लेखी, लोंचारे, शौंके, संगलिया, संगवाल, संगोत्रे, सकोलिया, सपोलिया, समोत्रा, सलगोत्रे, सलगोत्रा, सलहान, सलैड, सांगड़ा, साठी, सिरहान, सीकल, सीहाला, सोहला, सुंबरिये, सेह, हरबैठा, हितैषी.

मेघों की देहुरियों पर पहले बहुत सी मनाहियों (निषेधों) की ओर ध्यान दिलाया जाता था. अब तेजी से बदलाव आ रहा है. लोग इनको कम ही मानते हैं. कुछ मनाहियाँ इस प्रकार हैं-

1. किसी अन्य को दूध नहीं बेचना. 2. दूसरी बिरादरी वाले को पीने के लिए भी नहीं देना. 3. घी को तराजू पर नहीं चढ़ाना. 4. जब घर में नया दूध आए तो उसका ‘सुच्चा उतारना’. 5. पहले घी को जठेरों की देहुरी के लिए भेजना. 6. कुछ जातियों में काला कपड़ा पहनने की मनाही. 7. कुंवारे लड़के-लड़कियां मेहंदी नहीं लगाएंगे. 8. कुछ जातियों में बेटी (धी-धियानी) को पूजते हैं कुछ में दौहित्रवान (दोहतरवान, नातियों वाले) की पूजा की जाती है और कुछ जातियों में दोनों को ही माना जाता है. 9. मायके वालों का सुरमा ही इस्तेमाल करना होता है. 10. बालों में काला परांदा नहीं लगाना.

लेकिन आजकल इन मनाहियों में बहुत सी ढील आ गई है. इनके अलावा अलग-अलग देहुरियों पर कई और तरह की अलग-अलग मनाहियाँ बताई जाती हैं. यहां यह भी बताने योग्य है कि बहुत से मेघ जन समुदायों की जातियों में परिवार की बहू तब तक अपनी जाति में शामिल नहीं मानी जाती जब तक वो अपनी जाति की देहुरी पर जाकर रकाधे (शादी के फेरे) नहीं ले लेते. इसलिए कई देहुरियों पर देखा गया है कि बड़ी उम्र के लोग भी जो पहली बार देहुरी पर जाते हैं वे वहां जा कर रकाधे लेते हैं. इसके लिए उन्हें कहा जाता है कि वे अपने विवाह के समय की महां जाल वाली चुन्नी, कलीरे, सेहरा आदि और परिवार के बड़े परिवारिक मेंबरों को साथ लेकर लेकर आएँ. 

(देहुरियों के फोटो उपलब्ध कराने के लिए जम्मू के श्री चंद्रमोहन स्कोलिया का आभार.)

No comments:

Post a Comment